ਮੋਹਾਲੀ, 28 ਦਸੰਬਰ, 2016 : ਸਾਬਕਾ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਮੋਹਾਲੀ ਬੀਬੀ ਅਮਨਜੋਤ ਕੋਰ ਰਾਮੂੰਵਾਲੀਆ ਜੋ ਹੁਣ ਹੈਲਪਿੰਗ ਹੈਪਲੈਸ ਨਾਮ ਦੀ ਸੰਸਥਾ ਚਲਾ ਰਹੇ ਹਨ। ਜੋ ਕਿ ਵਿਦੇਸੀ ਲਾੜੀਆ ਤੋ ਸਤਾਇਆ ਲੜਕਿਆ ਤੇ ਵਿਦੇਸਾ ਵਿਚ ਫਸੇ ਨੌਜਵਾਨਾ ਦੀ ਮੱਦਦ ਕਰਦੀ ਹੈ। ਅੱਜ ਬੀਬੀ ਰਾਮੂੰਵਾਲੀਆ ਨੇ ਦੱਸਿਆ ਉਹਨਾ ਨੇ ਸੰਸਥਾ ਹੈਲਪਿੰਗ ਹੈਪਲੈਸ ਰਾਹੀ ਸਊਦੀ ਅਰਬ ਵਿਚ ਫਸੇ 19 ਪੰਜਾਬੀ ਨੌਜਵਾਨਾ ਨੂੰ ਉਹਨਾ ਦੇ ਘਰ ਵਾਪਿਸ ਲੈ ਕਿ ਆਏ ਹਨ। ਉਹਨਾ ਦੱਸਿਆ ਕਿ ਉਹਨਾ ਨੌਜਵਾਨਾ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਜਾਦਾ ਸੀ। ਪਹਿਲਾ ਉਹਨਾ ਤੋ ਕੰਮ ਕਰਵਾਇਆ ਜਾਦਾ ਸੀ। ਤੇ ਕੰਮ ਦੇ ਬਣਦੇ ਪੇਸੈ ਨਹੀ ਦਿੱਤੇ ਜਾਦੇ ਸਨ। ਫਿਰ ਜਦੋ ਉਹਨਾ ਨੇ ਪੈਸੇ ਦੀ ਮੰਗ ਕੀਤੀ ਤਾ ਉੁਹਨਾ ਸਾਰੀਆ ਨੂੰ ਦੂਰ ਇੱਕ ਫਾਰਮ ਵਿਚ ਕੈਦ ਕਰ ਲਿਆ। ਤੇ ਫਿਰ ਉਹਨਾ ਤੋ ਫਾਰਮ ਤੇ ਕੰਮ ਕਰਵਾਇਆ ਜਾਦਾ ਸੀ। ਤੇ ਜਦੋ ਉਹਨਾ ਕੰਮ ਦੇ ਪੈਸੀਆ ਦੀ ਮੰਗ ਕੀਤੀ ਤਾ ਉਹਨਾ ਦੇ ਮਾਲਕ ਨੇ ਉਹਨਾ ਨੂੰ ਖਾਣਾ ਵੀ ਦੇਣਾ ਬੰਦ ਕਰ ਦਿੱਤਾ। ਸਾਰੀਆ ਨੂੰ ਇੱਕ ਕਮਰੇ ਵਿਚ ਹੀ ਰੱਖਿਆ ਹੋਇਆ ਸੀ।
ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਜਸਵਿੰਦਰ ਸਿੰਘ ਤੇ ਉਹਨਾ ਦੇ ਨਾਲ ਸਾਰੇ ਲੜਕਿਆ ਦੇ ਮਾਪੇ ਸਾਨੂੰ ਸਾਡੇ ਦਫਤਰ ਚੰਡੀਗੜ੍ਹ ਆ ਕਿ ਮਿਲੇ ਸਾਰੇ ਹਾਲਾਤ ਦੱਸੇ। ਫਿਰ ਅਸੀ ਉਹਨਾ ਲੜਕਿਆ ਨਾਲ ਫੋਨ ਤੇ ਗੱਲ ਕੀਤੀ। ਫਿਰ ਸੋਧੀ ਅਰਬ ਦੇ ਰਾਜਦੂਤ ਨਾਲ ਗੱਲ ਕੀਤੀ। ਤੇ ਭਾਰਤੀ ਰਾਜਦੂਤ ਅਹਿਮਦ ਜਾਵੇਦ ਨੂੰ ਚਿੱਠੀ ਲਿਖੀ ਤੇ ਉਹ ਨਾਲ ਫੋਨ ਤੇ ਲਗਾਤਾਰ ਗੱਲ ਕਰਦੇ ਰਹੇ। ਫਿਰ ਐਮਬੈਸੀ ਦੀ ਇੱਕ ਟੀਮ ਜਾ ਕਿ ਲੜਕਿਆ ਨੂੰ ਮਿਲੀ ਜਿਸ ਨਾਲ ਉਹਨਾ ਦਾ ਰਹਿਣ ਸਹਿਣ ਧੋੜਾ ਜਿਹਾ ਸੋਖਾ ਹੋ ਗਿਆ ਖਾਣ ਪੀਣ ਮਿਲਣ ਲੱਗਾ। ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਜਗਦੇਵ ਸਿੰਘ ਨਾ ਦੇ ਲੜਕੇ ਨਾਲ ਫੋਨ ਤੇ ਉਹਨਾ ਦੀ ਗੱਲਬਾਤ ਲਗਾਤਾਰ ਹੁੰਦੀ ਰਹਿੰਦੀ ਸੀ। ਜਗਦੇਵ ਸਿੰਘ ਨੇ ਦੱਸਿਆ ਕਿ ਉਹ ਬੀਬੀ ਰਾਮੂੰਵਾਲੀਆ ਦੇ ਉਦਮਾ ਸਦਕਾ ਆਪਣੇ ਘਰ ਪਹੁੰਚੇ ਹਨ। ਉਹ ਤੇ ਉਹਨਾ ਦੇ ਘਰ ਦੇ ਬੀਬੀ ਰਾਮੂੰਵਾਲੀਆ ਦੇ ਅੰਤਿ ਧੰਨਵਾਦੀ ਹਨ। ਸੋਧੀ ਅਰਬ ਤੋ ਵਾਪਿਸ ਆਏ ਲੜਕਿਆ ਦਾ ਨਾਮ ਹਨ। ਸਨਵਿੰਦਰ ਸਿੰਘ, ਸੰਨਦੀਪ ਸਿੰਘ, ਰੇਸਮ ਸਿੰਘ, ਓਮਰਾਜ, ਜਗਦੇਵ ਸਿੰਘ ਸਿੰਧੂ, ਰਣਜੀਤ ਸਿੰਘ, ਸੁੱਖਚੈਨ ਸਿੰਘ, ਸੁੱਖਮਿੰਦਰ ਸਿੰਘ, ਜਗਸੀਰ ਸਿੰਘ, ਸਿੰਦਰਪਾਲ ਸਿੰਘ, ਨਿਸਾਨ ਸਿੰਘ, ਕੇਵਲ ਸਿੰਘ, ਸੁੱਖਬੰਤ ਸਿੰਘ, ਗੁਰਮੀੰਤ ਸਿੰਘ, ਗੁਰਪਿੰਦਰ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ ਤੇ ਹਰਦੇਵ ਸਿੰਘ ਸਾਰੇ ਹੀ ਲੜਕਿਆ ਦੇ ਮਾਪਿਆ ਨੇ ਬੀਬੀ ਰਾਮੂੰਵਾਲੀਆ ਦਾ ਧੰਨਵਾਦ ਕੀਤਾ। ਇਸ ਮੋਕੇ ਸ: ਅਰਵਿੰਦਰ ਸਿੰਘ ਭੁੱਲਰ ਸੈਕਟਰੀ (ਹੈਲਪਿੰਗ ਹੈਪਲੈਸ),ਸ: ਕੁਲਦੀਪ ਸਿੰਘ ਮੈਬਰ ਬੈਰੋਪੁਰ (ਹੈਲਪਿੰਗ ਹੈਪਲੈਸ) ਸ: ਇਛਪ੍ਰੀਤ ਸਿਘ ਵਿਕੀ, ਸ:ਦੀਪਇੰਦਰ ਸਿੰਘ ਆਕਲੀਆ, ਸ: ਮਨਜੀਤ ਸਿੰਘ ਸੇਠੀ, ਸ: ਜਸਵਿੰਦਰ ਸਿੰਘ, ਸ: ਸੁੱਖਦੇਵ ਸਿੰਘ ਆਦਿ ਹਾਜਰ ਸਨ।