ਗੱਲਬਾਤ ਕਰਦੇ ਹੋਏ ਕੇਵਲ ਕ੍ਰਿਸ਼ਨ ਗਰਗ। ਨਾਲ ਜੋਗੀ ਰਾਮ ਅਤੇ ਅਮਰਜੀਤ ਸਿੰਘ
ਸੰੰਗਰੂਰ, 12 ਦਸੰਬਰ, 2016 : ਜਦੋਂ ਤੋਂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਬਤੌਰ ਵਿਧਾਇਕ ਹਲਕੇ ਦੀ ਕਮਾਂਡ ਆਪਣੇ ਹੱਥਾਂ ਵਿੱਚ ਲਈ ਹੈ, ਉਦੋਂ ਤੋਂ ਹੀ ਹਲਕੇ ਦੀ ਨੁਹਾਰ ਬਦਲਣ ਲਈ ਅਨੇਕਾਂ ਤਰ੍ਹਾਂ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ, ਜਿਨ੍ਹਾਂ ਵਿੱਚੋਂ ਕਈ ਤਾਂ ਮੁਕੰਮਲ ਵੀ ਹੋ ਚੁੱਕੇ ਹਨ। ਆਪਣੇ ਕਾਰਜਕਾਲ ਦੌਰਾਨ ਸ਼੍ਰੀ ਗਰਗ ਨੇ ਜੋ ਵੀ ਕਿਹਾ, ਉਹ ਕਰਕੇ ਵਿਖਾਇਆ। ਇਸ ਲਈ ਮੈਂ ਸਮਝਦਾ ਕਿ ਅਜਿਹੇ ਵਾਅਦੇ ਦੇ ਪੱਕੇ ਤੇ ਵਿਕਾਸ ਪੁਰਸ਼ ਵਿਧਾਇਕ ਨੂੰ ਹਲਕੇ ਦੇ ਲੋਕ ਗਵਾਉਣਾ ਨਹੀਂ ਚਾਹੁਣਗੇ ਅਤੇ ਰਿਕਾਰਡਤੋੜ ਵੋਟਾਂ ਨਾਲ ਜਿੱਤਾ ਕੇ ਹਲਕੇ ਦੇ ਹੋਰ ਜਿਆਦਾ ਵਿਕਾਸ ਦਾ ਮੌਕਾ ਆਪਣੇ ਹਰਮਨ ਪਿਆਰੇ ਵਿਧਾਇਕ ਸ਼੍ਰੀ ਗਰਗ ਨੂੰ ਦੇਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੌਜੂਦਾ ਨਗਰ ਕੌਂਸਲਰ ਕੇਵਲ ਕ੍ਰਿਸ਼ਨ ਗਰਗ (ਹੈਪੀ ਠੇਕੇਦਾਰ) ਨੇ ਪੱਤਰਕਾਰਾਂ ਨਾਲ ਸੰਗਰੂਰ ਵਿਖੇ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਮੀਤ ਪ੍ਰਧਾਨ ਜੋਗੀ ਰਾਮ ਅਤੇ ਅਮਰਜੀਤ ਸਿੰਘ ਵੀ ਹਾਜਿਰ ਸਨ।
ਉਨ੍ਹਾਂ ਕਿਹਾ ਕਿ ਬਾਬੂ ਪ੍ਰਕਾਸ਼ ਚੰਦ ਗਰਗ ਤੋਂ ਪਹਿਲਾਂ ਕਿਸੇ ਵੀ ਵਿਧਾਇਕ ਨੇ ਹਲਕੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ, ਜਿਸ ਕਾਰਨ ਹਲਕਾ ਸੰਗਰੂਰ ਪੰਜਾਬ ਦੇ ਪਿਛੜੇ ਹੋਏ ਹਲਕਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ, ਪਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਵਾਅਦੇ ਅਨੁਸਾਰ ਰਿਕਾਰਡਤੋੜ ਵਿਕਾਸ ਕੰਮ ਕਰਵਾ ਕੇ ਹਲਕੇ ਨੂੰ ਫਿਰ ਤੋਂ ਵਿਕਾਸਸ਼ੀਲ ਹਲਕਿਆਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ। ਇਸ ਲਈ ਹਲਕੇ ਦੀ ਨੁਹਾਰ ਬਦਲਣ ਦਾ ਸਿਹਰਾ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਗੁੰਮਰਾਹ ਹੋਣ ਵਾਲੇ ਨਹੀਂ। ਲੋਕ ਜਾਣਦੇ ਹਨ ਕਿ ਹਲਕੇ ਦਾ ਵਿਕਾਸ ਸਿਰਫ ਅਤੇ ਸਿਰਫ ਬਾਬੂ ਪ੍ਰਕਾਸ਼ ਚੰਦ ਗਰਗ ਹੀ ਕਰ ਸਕਦੇ ਹਨ। ਇਸ ਲਈ ਲੋਕ ਆਪਣੇ ਹਰਮਨ ਪਿਆਰੇ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਜਿਤਾਉਣ ਲਈ ਹੁਣੇ ਤੋਂ ਕਮਰ ਕਸ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ ਕੀਤੇ ਰਿਕਾਰਡਤੋੜ ਵਿਕਾਸ ਦਾ ਮੁੱਲ ਹਲਕੇ ਦੇ ਲੋਕ ਸ਼੍ਰੀ ਗਰਗ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੋੜਨਗੇ।