ਆਮ ਆਦਮੀ ਪਾਰਟੀ ਦੇ ਨੇਤਾ ਸ਼ਹੀਦੀ ਕਾਨਫਰੰਸ ਦੌਰਾਨ।
ਫਤਹਿਗੜ੍ਹ ਸਾਹਿਬ, 26 ਦਸੰਬਰ, 2016 : ਫਤਹਿਗੜ੍ਹ ਸਾਹਿਬ ਦੀ ਧਰਤੀ ਤੋ ਜ਼ੁਲਮ ਦੇ ਖਾਤਮੇ ਦੀ ਸ਼ੁਰੂਆਤ ਹੋਈ ਸੀ, ਪਰ ਪਿਛਲੇ 70 ਸਾਲਾਂ ਤੋ ਆਜ਼ਾਦ ਹੋਣ ਦੇ ਬਾਵਜੂਦ ਵੀ ਅਸੀਂ ਗੁਲਾਮੀ ਚ ਹੀ ਜੀਅ ਰਹੇ ਹਾਂ। ਇਸ ਗੁਲਾਮੀ ਦਾ ਖਾਤਮਾ ਕਰਨ ਲਈ ਆਮ ਆਦਮੀ ਪਾਰਟੀ ਫਤਹਿਗੜ੍ਹ ਸਾਹਿਬ ਤੋ ਲੜਾਈ ਦੀ ਸ਼ੁਰੂਆਤ ਕਰਦੀ ਹੈ, ਇਹਨਾਂ ਹਕੁਮਤਾਂ ਵਲੋਂ ਕੀਤੇ ਜ਼ੁਲਮਾਂ ਦਾ ਜਵਾਬ ਵਿਧਾਨ ਸਭਾ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਮੱਰਥਕ ਦੇਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਕਾਨਫਰੰਸ ਦੌਰਾਨ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਉਪਰੰਤ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਚ ਕਿਸਾਨ ਖੁਦਕੁਸ਼ੀਆਂ ਕਰ ਰਿਹਾ,ਪਰ ਪੀਟੀਸੀ ਅਤੇ ਅਕਾਲੀ ਸਰਕਾਰ ਖੁਸ਼ਹਾਲ ਕਿਸਾਨੀ ਦੀ ਮਸ਼ਹੂਰੀ ਕਰ ਰਹੇ ਹਨ। ਬੇਰੁਜ਼ਗਾਰੀ ਕਾਰਨ ਸਾਡੀ ਨੋਜਵਾਨੀ ਨੋਕਰੀਆਂ ਲਈ ਧਰਨੇ, ਮੁਜ਼ਾਹਰੇ ਕਰ ਰਹੀ ਹੈ। ਅਕਾਲੀ ਸਰਕਾਰ ਕੇਵਲ ਆਪਣਾ ਨਿੱਜੀ ਕਾਰੋਬਾਰ ਵਧਾਉਣ ਲਈ ਪੁਰਾਣੀਆਂ ਇੰਡਸਟਰੀਆਂ ਨੂੰ ਤਬਾਹ ਕਰ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਮੰਡੀ ਗੋਬਿੰਦਗੜ ਤੋ ਮਿਲਦੀ ਹੈ। ਪੰਜਾਬ ਨੂੰ ਤਬਾਹ ਕਰਨ ਲਈ ਕਾਂਗਰਸ ਵੀ ਅਕਾਲੀਆਂ ਦੇ ਬਰਾਬਰ ਦੀ ਜਿੰਮੇਵਾਰ ਹੈ। ਆਮ ਆਦਮੀ ਪਾਰਟੀ ਦੇ ਵੱਧ ਰਹੇ ਪ੍ਰਭਾਵ ਨੂੰ ਦੇਖ ਕੇ ਦੋਵੇਂ ਮਿਲ ਚੁੱਕੇ ਹਨ ਅਤੇ ਦੋਵੇਂ ਬਾਕੀ ਮੁੱਦਿਆਂ ਨੂੰ ਛੱਡ ਕੇ ਆਪ ਦੀ ਅਲੋਚਨਾ ਹੀ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹੁਣ ਲੋਕਾਂ ਦੀ ਪਾਰਟੀ ਨਹੀ ਕੇਵਲ ਪਿਓ ਪੁੱਤਰਾਂ ਦੀ ਹੀ ਪਾਰਟੀ ਬਣ ਗਈ ਹੈ।
ਪੰਜਾਬ ਦੇ ਕੋ-ਅਵਜ਼ਰਵਰ ਜਰਨੈਲ ਸਿੰਘ ਨੇ ਲੋਕਾਂ ਨੂੰ ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਜੀਵਨ ਚ ਸੇਧ ਲੈਣ ਅਤੇ ਜੁਲਮ ਖਿਲਾਫ ਡੱਟ ਕੇ ਖੜਨ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਪੰਜਾਬੀਆਂ ਤੇ ਰਾਜ ਕਰਨ ਵਾਲੇ ਪ੍ਰਕਾਸ ਸਿੰਘ ਬਾਦਲ ਨੂੰ ਡਿਪਟੀ ਸੀਐਮ ਬਣਾਉਣ ਲਈ ਆਪਣਾ ਪੁੱਤਰ ਅਤੇ ਕੇਂਦਰ ਦੀ ਮੰਤਰੀ ਬਣਨ ਲਈ ਆਪਣੀ ਨੂੰਹ ਹੀ ਮਿਲੀ। ਪੰਜਾਬ ਨਾਲ ਕਿੱਤੇ ਦੁਰਾਕਾਰ ਦਾ ਫੈਸਲਾ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਚ ਮਲਿਕ ਭਾਗੋ ਅਤੇ ਭਾਈ ਲਾਲੋ ਦੀ ਦਿੱਤੀ ਸੁਗਾਤ ਦੀ ਤਰਾਂ ਕਰਨਗੇ। ਊਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਪੰਥ ਦੀ ਸਰਕਾਰ ਹੁੰਦੀ ਤਾਂ ਜਰਨੈਲ ਸਿੰਘ ਅਤੇ ਐਚ ਐਸ ਫੂਲਕਾ ਵਰਗੇ ਬੰਦੇ ਅਕਾਲੀ ਦਲ ਚ ਖੜੇ ਹੁੰਦੇ।
ਇਸ ਮੌਕੇ ਸੀਨੀਅਰ ਆਗੂ ਐਚ ਐਸ ਫੂਲਕਾ ਨੇ ਬੋਲਦਿਆਂ ਕਿਹਾ ਕਿ ਪਿਛਲੇ 32 ਸਾਲਾਂ ਤੋ ਅਸੀ 84 ਦਾ ਸੰਤਾਪ ਭੋਗ ਰਹੇ ਹਾਂ। ਜਿਸ ਦੀ ਜਿੰਮੇਵਾਰ ਕਾਂਗਰਸ ਪਾਰਟੀ ਹੈ, ਇਹ ਲੜਾਈ ਹਿੰਦੂ ਜਾਂ ਸਿੱਖਾਂ ਦੀ ਨਹੀ ਸੀ। ਪੰਜਾਬ ਦਾ ਰੱਖਵਾਲਾ ਬਣਨ ਵਾਲਾ ਕੈਪਟਨ ਅਮਰਿੰਦਰ ਸਿੰਘ 84 ਦੇ ਕਾਤਲ ਜਗਦੀਸ਼ ਟਾਇਟਲਰ, ਸੱਜਣ ਕੁਮਾਰ ਅਤੇ ਕਮਲ ਨਾਥ ਨੂੰ ਨਿਰਦੋਸ ਦੱਸ ਰਿਹਾ, ਕਿਉਕਿ ਸੂਬੇ ਦੀ ਪ੍ਰਧਾਨਗੀ ਲਈ ਕੈਪਟਨ ਨੂੰ ਚਾਪਲੂਸੀ ਕਰਨੀ ਪਈ। ਸੂਬਾ ਸਰਕਾਰ ਵਲੋਂ ਚਲਾਈ ਪਾਣੀ ਵਾਲੀ ਬੱਸ ਪੰਜਾਬ ਵਾਸੀਆਂ ਨੂੰ 30 ਕਰੋੜ ਚ ਪਈ। ਹਰ ਘਰ ਚ ਨੋਕਰੀ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਬਣਦਿਆਂ ਹੀ ਪੰਜਾਬ ਚ ਸਾਰੀਆਂ ਨੋਕਰੀਆਂ ਤੇ ਵੈਨ ਲਗਾ ਦਿੱਤਾ ਸੀ। ਜਿਸ ਕਾਰਨ ਅੱਜ ਵੀ ਪੰਜਾਬ ਦੇ ਲੱਖਾਂ ਲੋਕ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਉਹਨਾਂ ਕਿਹਾ ਕਿ ਵੀਰੋ ਇਸ ਵਾਰੀ ਇਹਨਾਂ ਦੀਆਂ ਕੋਝੀਆਂ ਚਾਲਾ ਚ ਨਾ ਆਈਏ।
ਇਸ ਮੌਕੇ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਬੋਲਦਿਆਂ ਕਿਹਾ ਕਿ ਦੁਨੀਆਂ ਵਿੱਚ ਹਰ ਪਾਸੇ ਨਜ਼ਰ ਮਾਰੀ ਜਾਵੇ ਤਾਂ ਦੇਖਿਆ ਜਾ ਸਕਦਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਬਚਾਊਣ ਲਈ ਆਪਣਾ ਪਰਿਵਾਰ ਹੀ ਵਾਰ ਦਿੱਤਾ ਸੀ, ਜਿਸ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਪਰ ਅੱਜ ਦੀਆਂ ਸਰਕਾਰਾਂ ਕੇਵਲ ਵੋਟਾਂ ਲਈ ਹੀ ਵਿਕਾਸ ਕਾਰਜ ਕਰਦੀਆਂ ਹਨ, ਕੁਰਬਾਨੀ ਦੇਣਾ ਤਾਂ ਦੂਰ ਦੀ ਗੱਲ। ਪਰ ਉਸ ਸਮੇਂ ਦੇ ਸੋਨੇ ਦੀ ਚਿੱੜੀ ਵਜੋਂ ਜਾਣੇ ਜਾਂਦੇ ਭਾਰਤ ਦੇਸ਼ ਨੂੰ ਇਹਨਾਂ ਅਖੌਤੀ ਪੰਥ ਹਿਤੈਸ਼ੀਆਂ, ਕਿਸਾਨ ਹਿਤੈਸ਼ੀਆਂ ਨੇ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ। ਸੂਬੇ ਦੀ ਅਕਾਲੀ ਸਰਕਾਰ ਨੇ ਪੰਜਾਬ ਦੇ 55 ਮਹਿਕਮਿਆਂ ਚੋ 28 ਮਹਿਕਮੇ ਆਪਣੇ ਪਰਿਵਾਰ ਨੂੰ ਦੇ ਰੱਖੇ ਹਨ। ਕਿਸਾਨ ਹਿਤੈਸ਼ੀਆਂ ਨੇ ਪ੍ਰਤੀ ਦਿਨ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸੀਆਂ ਸਬੰਧੀ ਵੀ ਕੋਈ ਐਕਸ਼ਨ ਨਹੀ ਲਿਆ, ਇਸ ਤੋ ਇਲਾਵਾ ਕੇਵਲ ਨੈਟਵਰਕ, ਟਰਾਂਸਪੋਰਟ, ਨਸ਼ਾ, ਰੇਤ ਮਾਫੀਆ ਬਣ ਕੇ ਪੰਜਾਬ ਦੇ ਖਜ਼ਾਨਿਆਂ ਦਾ ਬਲਾਤਕਾਰ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਸਿਆਸਤ ਕਰਨ ਵਾਲੇ ਅਕਾਲੀ ਅਤੇ ਕਾਂਗਰਸੀ ਸਭ ਝੂਠੇ ਹਨ, ਜੋ ਹੁਣ ਕੁਰਬਾਨੀ ਦੇਣ ਦੀਆਂ ਗੱਲਾਂ ਕਰ ਰਹੇ ਹਨ, ਇਹਨਾਂ ਵਲੋਂ ਕੀਤੇ ਸਮਝੌਤਿਆਂ ਕਾਰਨ ਐਸਵਾਈਐਲ ਦਾ ਜਨਮ ਹੋਇਆ, ਜੋ ਪੰਜਾਬ ਲਈ ਹੋਰ ਖਤਰਾ ਪੈਦਾ ਕਰ ਦਿੱਤਾ ਹੈ। ਜਦਕਿ ਪੰਜਾਬ ਪਹਿਲਾਂ ਹੀ ਪਾਣੀ ਦੀ ਕਮੀ ਕਾਰਨ ਟਿਊਬਵੈਲਾਂ ਨਾਲ ਧਰਤੀ ਦਾ ਪਾਣੀ ਕੱਢਣ ਲਈ ਮਜ਼ਬੂਰ ਹੋਇਆ ਪਿਆ। ਉਹਨਾਂ ਕਿਹਾ ਕਿ ਪੰਜਾਬ ਚ ਨਸ਼ਾ ਨਾ ਹੋਣ ਦੇ ਦਾਅਵੇ ਕਰਨ ਵਾਲੀ ਅਕਾਲੀ ਸਰਕਾਰ ਨੇ ਹਰ ਜਿਲੇ ਚ ਨਸ਼ਾ ਛਡਾਊ ਕੇਂਦਰ ਕਿਊਂ ਖੋਲੇ ?
ਇਸ ਮੌਕੇ ਉਮੀਦਵਾਰ ਲਖਵੀਰ ਸਿੰਘ ਰਾਏ ਨੇ ਬੋਲਦਿਆਂ ਕਿਹਾ ਕਿ ਇਹ ਕਿਹੋ ਜਿਹੀ ਸਰਕਾਰ ਹੈ, ਜਿਸ ਦੇ ਰਾਜ ਚ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਅਤ ਨਹੀ, ਇਸ ਤੋ ਇਲਾਵਾ ਸੰਤ ਸਮਾਜ ਅਤੇ ਅਸੀਂ ਕਿਥੋ ਸੁਰੱਖਿਅਤ ਮਹਿਸੂਸ ਕਰਦੇ ਹਾਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਲਈ ਅਕਾਲੀ ਅਤੇ ਕਾਂਗਰਸ ਪਾਰਟੀ ਨੂੰ ਸੱਤਾ ਤੋ ਦੂਰ ਕਰਨਾ ਜਰੂਰੀ ਹੈ। ਅਖਿਰ ਚ ਉਹਨਾਂ ਆਏ ਮਹਿਮਾਨਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਬਸੀ ਪਠਾਣਾ ਤੋਂ ਉਮੀਦਵਾਰ ਸੰਤੋਖ ਸਿੰਘ ਸਲਾਣਾ, ਸਮਰਾਲਾ ਤੋ ਉਮੀਦਵਾਰ ਸਰਬੰਸ ਸਿੰਘ ਮਾਣਕੀ, ਉਮੀਦਵਾਰ ਪਾਇਲ ਤੋ ਗੁਰਪ੍ਰੀਤ ਸਿੰਘ ਲਾਪਰਾਂ, ਯੂਥ ਦੇ ਸੂਬਾ ਪ੍ਰਧਾਨ ਹਰਜੋਤ ਸਿੰਘ ਬੈਂਸ, ਨਵਜੋਤ ਜਰਗ, ਰਤਨ ਸਿੰਘ ਬਾਜਵਾ, ਪ੍ਰਦੀਪ ਮਲਹੋਤਰਾ ਜੁਆਇੰਟ ਸਕੱਤਰ ਪੰਜਾਬ, ਐਡਵੋ. ਨਰਿੰਦਰ ਸਿੰਘ ਟਿਵਾਣਾ ਮੀਤ ਪ੍ਰਧਾਨ ਲੀਗਲ ਸੈਲ ਪੰਜਾਬ ਆਦਿ ਨੇ ਵੀ ਸੰਬੋਧਲ ਕੀਤਾ। ਇਸ ਮੌਕੇ ਹਰੀ ਸਿੰਘ ਟੋਹੜਾ, ਫਤਹਿਗੜ੍ਹ ਸਾਹਿਬ ਤੋ ਉਮੀਦਵਾਰ ਲਖਵੀਰ ਸਿੰਘ ਰਾਏ, ਪਵੇਲ ਹਾਂਡਾ, ਹਰਮਿੰਦਰ ਕੰਗ, ਗੁਰਵਿੰਦਰ ਸਿੰਘ ਢਿਲੋਂ, ਬਲਦੇਵ ਜਲਾਲ, ਦੀਪਕ ਕੁਮਾਰ, ਸਤੀਸ਼ ਲਟੋਰ, ਜੈਲਦਾਰ ਰਵਿੰਦਰ ਸਿੰਘ ਸੌਂਢਾ, ਹਰਮੇਸ਼ ਸਿੰਘ ਪੂਨੀਆ, ਸਿੰਦਰਾ ਪੰਜੋਲੀ, ਸ਼ਮਸ਼ੇਰ ਸਿੰਘ ਬਾਲਪੁਰ, ਪਿਆਰਾ ਸਿੰਘ ਬਡਾਲੀ ਆਲਾ ਸਿੰਘ, ਭਾਗ ਸਿੰਘ ਰੁੜਕੀ, ਡਾ ਸੁਰਿੰਦਰ ਪ੍ਰਾਸ਼ਰ, ਐਡਵੋ. ਗੋਰਵ ਅਰੋੜਾ, ਜਾਨਕੀ ਦਾਸ, ਰਣਜੀਤਪਾਲ ਸਿੰਘ ਚੀਮਾ, ਜੱਗਾ ਭਮਾਰਸੀ, ਪੰਮ ਟਿਵਾਣਾ, ਬੰਟੀ ਐਮਸੀ ਸਰਹਿੰਦ, ਜਗਜੀਤ ਰਿਊਣਾ, ਗੁਡੂ ਨੰਬਰਦਾਰ ਬਧੌਛੀ, ਗੁਰਦਰਸ਼ਨ ਸਿੰਘ ਨੰਬਰਦਾਰ ਸਾਨੀਪਰ, ਅਸ਼ੋਕ ਗਾਂਧੀ, ਪਰਮਿੰਦਰ ਨਾਗਪਾਲ, ਕ੍ਰਿਸ਼ਨ ਕੁਮਾਰ, ਬਲਕਾਰ ਸਿੰਘ ਬੀੜ ਭਮਾਰਸੀ, ਸਤਿੰਦਰ ਸਿੰਘ ਮਲਕਪੁਰ, ਗੀਤਾ ਰਾਣੀ, ਕੁਲਤਾਰ ਸਿੰਘ ਸੰਧਵਾਂ, ਅਜੀਤ ਸਿੰਘ ਤਿੰਬਰਪੁਰ, ਕਾਲਾ ਮਾਨੂੰਪੁਰ, ਰੋਹੀ ਰਾਮ ਧਤੌਂਦਾ, ਜਗਰੂਪ ਨੰਬਰਦਾਰ, ਪਰਮਿੰਦਰ ਸਿੰਘ ਮੋਦੀ, ਬਲਦੇਵ ਸਿੰਘ ਨਲੀਨਾ, ਰਜਿੰਦਰ ਸਿੰਘ ਸੌਂਢਾ, ਸਲਵਿੰਦਰ ਸਿੰਘ, ਸੁਖਪਾਲ ਸਿੰਘ ਲਾਡੀ, ਮੋਹਿਤ ਸੂਦ, ਬਲਦੇਵ ਸਿੰਘ ਸ਼ਮਸ਼ੇਰ ਨਗਰ, ਗੁਰਦੀਪ ਸਿੰਘ ਨੰਬਰਦਾਰ ਜਖਵਾਲੀ, ਜਗਜੀਤ ਸਿੰਘ ਚੋਲਟੀ ਖੇੜੀ, ਗੁਰਜੀਤ ਸਿੰਘ ਬਿੱਟਾ, ਰਣਬੀਰ ਸਿੰਘ ਬਹਿਲੋਲਪੁਰ ਆਦਿ ਵੀ ਹਾਜ਼ਰ ਸਨ।